ਦੁਖੀ ਸੰਸਾਰ ਵਿੱਚ ਮਨ ਦੀ ਸ਼ਾਂਤੀ

ਸ਼ਾਂਤੀ, ਕਿੱਥੇ ਹੈ ਸ਼ਾਂਤੀ – ਸਾਡੇ ਮੁਲਕਾਂ, ਸਾਡੇ ਘਰਾਂ ਅਤੇ ਸਭ ਤੋਂ ਵੱਪਕੇ ਸਾਡੇ ਦਿਲਾਂ ਅਤੇ ਮਨਾਂ ਦੀ ਸ਼ਾਂਤੀ ਕਿੱਥੇ ਹੈ? ਇਹ ਦੁਹਾਈ ਸਦੀਆਂ ਤੋਂ ਸੁਣਦੇ ਆ ਰਹੇ ਹਾਂ। ਕੀ ਤੁਹਾਡੇ ਦਿਲ ਦਾ ਰੋਣਾ ਵੀ ਇਹੋ ਹੈ?

ਲੋਕ ਬਹੁਤ ਦੁਖੀ ਅਤੇ ਬੋਝ ਦੇ ਸਾਰੇ ਹੋਏ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਸੰਸਾਰ ਨੂੰ ਇੱਕ ਦਿਸ਼ਾ, ਸਲਾਹ, ਸੁਰੱਖਿਆ ਅਤੇ ਭਰੋਸੇ ਦੀ ਲੋੜ ਹੈ। ਸਾਨੂੰ ਮਨ ਦੀ ਸ਼ਾਂਤੀ ਦੀ ਲੋੜ ਅਤੇ ਇੱਛਾ ਹੈ।

ਮਨ ਦੀ ਸ਼ਾਂਤੀ – ਕਿਹਾ ਖਜ਼ਾਨਾ ਹੈ! ਕੀ ਇਸ ਖਜ਼ਾਨੇ ਨੂੰ ਮਤਭੇਤੀ, ਦੁਖੀ, ਦੁਵਿੱਧਾ ਅਤੇ ਮੁਸ਼ਕਲਾਂ ਵਾਲੇ ਸੰਸਾਰ ਵਿੱਚ ਭਾਲਿਆ ਜਾ ਸਕਦਾ ਹੈ?

ਪੂਰਾ ਸੰਦੇਸ਼: ਦੁਖੀ ਸੰਸਾਰ ਵਿੱਚ ਮਨ ਦੀ ਸ਼ਾਂਤੀ

ਵੱਡੀ ਭਾਲ ਜਾਰੀ ਹੈ! ਬਹੁਤ ਸਾਰੇ ਲੋਕ ਸ਼ੋਹਰਤ ਅਤੇ ਕਿਸਮਤ, ਅਨੰਦ ਅਤੇ ਤਾਕਤ, ਸਿੱਖਿਆ ਅਤੇ ਜਾਣਕਾਰੀ, ਮਨੁੱਖੀ ਸਬੰਧਾਂ ਅਤੇ ਵਿਆਹ ਵਿੱਚ ਭਾਲ ਰਹੇ ਹਨ। ਉਹ ਆਪਣੇ ਦਿਮਾਗ ਨੂੰ ਜਾਣਕਾਰੀ ਨਾਲ ਅਤੇ ਆਪਣੇ ਬਟੂਏ ਨੋਟਾਂ ਨਾਲ ਭਰਨ ਦੀ ਇੱਛਾ ਰੱਖਦੇ ਹਨ, ਪਰ ਉਨਾਂ ਦੀ ਆਤਮਾ ਖਾਲੀ ਰਹਿ ਜਾਂਦੀ ਹੈ। ਕੁਝ ਲੋਕ ਸ਼ਰਾਬ ਅਤੇ ਨਸ਼ਿਆਂ ਦਾ ਸਹਾਰਾ ਲੈ ਕੇ ਜ਼ਿੰਦਗੀ ਦੀ ਸਚਿਆਈ ਤੋਂ ਬਚਣਾ ਚਾਹੁੰਦੇ ਹਨ, ਪਰ ਜਿਹੜੀ ਸ਼ਾਂਤੀ ਦੀ ਉਹ ਭਾਲ ਕਰ ਰਹੇ, ਉਹ ਉਨਾਂ ਤੋਂ ਦੂਰ ਹੁੰਦੀ ਜਾਂਦੀ ਹੈ। ਉਹ ਅਜੇ ਵੀ ਖਾਲੀ ਅਤੇ ਇੱਕਲੇ ਹਨ, ਅਜੇ ਵੀ ਦੁਖੀ ਸੰਸਾਰ ਵਿੱਚ, ਦੁਖੀ ਮਨ ਵਿੱਚ ਹਨ।

 

ਦੁਵਿੱਧਾ ਵਿੱਚ ਮਨੁੱਖ

ਪਰਮੇਸ਼ਵਰ ਨੇ ਮਨੁੱਖ ਨੂੰ ਸਿਰਜਿਆ ਅਤੇ ਇੱਕ ਸੁੰਦਰ ਬਾਗ਼ ਵਿੱਚ ਸੰਪੂਰਣ ਸ਼ਾਂਤੀ, ਅਨੰਦ ਅਤੇ ਖੁਸ਼ੀ ਮਾਣਨ ਲਈ ਰੱਖਿਆ। ਪਰ ਜਦੋਂ ਆਦਮ ਅਤੇ ਹੱਵਾ ਨੇ ਹੁਕਮ ਅਦੂਲੀ ਕੀਤੀ ਤਾਂ ਉਸੇ ਸਮੇਂ  ਉਹ ਦੋਸ਼ੀ ਹੋ ਗਏ। ਜਿੱਥੇ ਪਹਿਲਾਂ ਪਰਮੇਸ਼ਵਰ ਦੀ ਹਜ਼ੂਰੀ ਦੀ ਤਾਂਘ ਰੱਖਦੇ ਸਨ, ਹੁਣ ਉਹ ਸ਼ਰਮ ਨਾਲ ਆਪਣੇ ਆਪ ਨੂੰ ਲੁੱਕਾ ਰਹੇ ਸਨ। ਦੋਸ਼ ਅਤੇ ਭੈਅ ਨੇ ਸ਼ਾਂਤੀ ਅਤੇ ਅਨੰਦ ਦੀ ਥਾਂ ਲੈ ਲਈ ਸੀ। ਮਨੁੱਖ ਦਾ ਪਾਪ ਇਸ ਸੰਸਾਰ ਅਤੇ ਮਨ ਦੇ ਦੁੱਖਾਂ ਦਾ ਅਰੰਭ ਸੀ।

ਭਾਵੇਂ ਸਾਡਾ ਪ੍ਰਾਣ ਪਰਮੇਸ਼ਵਰ ਦੀ ਤਾਂਘ ਰੱਖਦਾ ਹੈ, ਸਾਡਾ ਪਾਪੀ ਸੁਭਾਅ ਓਸ ਦੇ ਰਾਹਾਂ ਤੋਂ ਬਾਗ਼ੀ ਹੁੰਦਾ ਹੈ। ਇਹ ਅੰਦਰੂਣੀ ਸੰਘਰਸ਼ ਤਨਾਅ ਅਤੇ ਚਿੰਤਾ ਉਤਪੰਨ ਕਰਦਾ ਹੈ। ਜਦੋਂ ਅਸੀਂ ਆਦਮ ਅਤੇ ਹੱਵਾ ਵਾਂਙੁ ਆਪਣੀਆਂ ਇੱਛਾਵਾਂ ਅਤੇ ਅਭਿਲਾਸ਼ਾਵਾਂ ਵਿੱਚ ਆਤਮ ਕੇਂਦਰਤ ਹੋ ਜਾਂਦੇ ਹਾਂ, ਉਦੋਂ ਅਸੀਂ ਚਿੰਤਤ ਅਤੇ ਬੇਚੈਨ ਹੋ ਜਾਂਦੇ ਹਾਂ। ਜਿੰਨਾਂ ਜ਼ਿਆਦਾ ਅਸੀਂ ਆਪਣੇ ਉਤੇ ਧਿਆਨ ਲਗਾਉਂਦੇ ਹਾਂ ਓਨੇ ਹੀ ਵੱਧ ਦੁਖੀ ਹੋ ਜਾਂਦੇ ਹਾਂ। ਜ਼ਿੰਦਗੀ ਦੀਆਂ ਅਸਥਿਰਤਾਵਾਂ ਬਦਲਦਾ ਅਤੇ ਖ਼ਰਾਬ ਹੁੰਦਾ ਸੰਸਾਰ, ਸਾਡੀ ਸੁਰੱਖਿਆ ਨੂੰ ਹਿਲਾਉਂਦਾ ਅਤੇ ਸ਼ਾਂਤੀ ਨੂੰ ਭੰਗ ਕਰਦਾ ਹੈ।

ਹੋ ਸਕਦਾ ਹੈ, ਤੁਸੀਂ ਇਹ ਗੱਲ ਜਾਣੀ ਨਾ ਹੋਵੇ ਜਾਂ ਇਸ ਨੂੰ ਮੰਨਿਆ ਨਾ ਹੋਵੇ, ਪਾਪ ਤੁਹਾਡੀ ਬੇਚੈਨੀ ਦਾ ਕਾਰਨ ਹੋ ਸਕਦਾ ਹੈ। ਬਹੁਤ ਸਾਰੇ ਲੋਕ ਸ਼ਾਂਤੀ ਦੀ ਭਾਲ ਲਈ ਬਾਹਰੀ ਅਤੇ ਭੌਤਿਕ ਵਸਤਾਂ ਦੀ ਖੋਜ ਕਰਦੇ ਹਨ। ਉਹ ਆਪਣੇ ਬੇਚੈਨ ਮਨ ਦੇ ਲਈ ਇਸ ਚਿੰਤਤ ਸੰਸਾਰ ਨੂੰ ਦੋਸ਼ ਦਿੰਦੇ ਹਨ। ਪਰ ਉਹ ਆਪਣੇ ਦਿਲ ਅੰਦਰ ਝਾਕ ਮਾਰਨ ਵਿੱਚ ਨਾਕਾਮ ਹੁੰਦੇ ਹਨ।

 

ਯਿਸੂ ਮਸੀਹ, ਸ਼ਾਂਤੀ ਦਾ ਰਾਜਕੁਮਾਰ

ਉਦੋਂ ਤੱਕ ਸ਼ਾਂਤੀ ਨਹੀਂ ਹੋ ਸਕਦੀ, ਜਦੋਂ ਤੱਕ ਜ਼ਿੰਦਗੀ ਦੇ ਸਾਰੇ ਤੱਤਾਂ ਦਾ ਤਾਲਮੇਲ ਉਸ ਇੱਕ ਨਾਲ ਨਹੀਂ ਹੁੰਦਾ, ਜਿਸ ਨੇ ਸਾਨੂੰ ਸਿਰਜਿਆ ਹੈ ਅਤੇ ਸਾਨੂੰ ਸਮਝਦਾ ਹੈ। ਇਹ ਮਸੀਹ ਪ੍ਰਤੀ ਸਪੂਰਣ ਸਮਰਪਣ ਨਾਲ ਹੀ ਸੰਭਵ ਹੈ। ਉਹ ਨਾ ਸਿਰਫ ਸਾਰੇ ਸੰਸਾਰ ਦਾ ਸਵਾਮੀ ਹੀ ਹੈ ਬਲਕਿ ਸਾਡੀਆਂ ਜ਼ਿੰਦਗੀਆਂ ਨੂੰ ਅਰੰਭ ਤੋਂ ਲੈ ਕੇ ਅਖੀਰ ਤੱਕ ਜਾਣਦਾ ਹੈ। ਜਦੋਂ ਉਹ ਇਸ ਸੰਸਾਰ ਵਿੱਚ ਆਇਆ ਸੀ ਤਾਂ ਉਹ ਸਾਡੇ ਬਾਰੇ ਹੀ ਸੋਚ ਰਿਹਾ ਸੀ, ਭਈ ਉਨ੍ਹਾਂ ਨੂੰ ਜੋ ਹਨੇਰੇ ਅਤੇ ਮੌਤ ਦੇ ਸਾਯੇ ਵਿੱਚ ਬੈਠੇ ਹੋਏ ਹਨ, ਚਾਨਣ ਦੇਵੇ ਅਤੇ ਸਾਡੇ ਪੈਰਾਂ ਨੂੰ ਸ਼ਾਂਤੀ ਦੇ ਰਾਹ ਪਾਵੇ॥” (ਲੂਕਾ 1:79) ਯਿਸੂ ਹਨੇਰੇ ਲਈ ਰੌਸ਼ਨੀ, ਕਲੇਸ਼ ਲਈ ਸ਼ਾਂਤੀ, ਦੁਖੀ ਲਈ ਅਨੰਦ, ਬੇਆਸ ਲਈ ਆਸ ਅਤੇ ਮੌਤ ਲਈ ਜ਼ਿੰਦਗੀ ਪੇਸ਼ ਕਰਦਾ ਹੈ। ਯੂਹੰਨਾ 14:27 ਵਿੱਚ ਉਹ ਆਖਦਾ ਹੈ, “ਮੈਂ ਤੁਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਆਪਣੀ ਸ਼ਾਂਤੀ ਮੈਂ ਤੁਹਾਨੂੰ ਦਿੰਦਾ ਹਾਂ... ਤੁਹਾਡਾ ਦਿਲ ਨਾ ਘਬਰਾਵੇ ਅਤੇ ਨਾ ਡਰੇ।

 

ਤੌਬਾ, ਮਨ ਦੀ ਸ਼ਾਂਤੀ ਲਿਆਉਂਦੀ ਹੈ

ਜਦੋਂ ਤੁਹਾਨੂੰ ਪਾਪ ਦਾ ਬੋਝ ਬਹੁਤ ਜ਼ਿਆਦਾ ਲੱਗਣ ਲੱਗੇ ਅਤੇ ਉਹ ਤੁਹਾਨੂੰ ਦਬਾਉਣ ਲੱਗੇ ਤਾਂ ਇਸ ਦਾ ਇਲਾਜ ਹੈ – ਤੌਬਾ ਕਰੋ ...ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ।” (ਰਸੂਲਾਂ 3:19) ਯਿਸੂ ਤੁਹਾਨੂੰ ਇਸ ਬਹੁਤ ਹੀ ਅਰਥਪੂਰਣ ਅਤੇ ਜ਼ਿੰਦਗੀ ਬਦਲਣ ਵਾਲੇ ਤਜੁਰਬੇ ਲਈ ਸੱਦਾ ਦਿੰਦਾ ਹੈ, “ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) 1 ਯੂਹੰਨਾ 1:9 ਵਾਅਦਾ ਕਰਦਾ ਹੈ, “ਜੇ ਅਸੀਂ ਆਪਣਿਆਂ ਪਾਪਾਂ ਦਾ ਇਕਰਾਰ ਕਰੀਏ ਤਾਂ ਉਹ ਵਫਾਦਾਰ ਅਤੇ ਧਰਮੀ ਹੈ ਭਈ ਸਾਡੇ ਪਾਪਾਂ ਨੂੰ ਮਾਫ਼ ਕਰੇ ਅਤੇ ਸਾਨੂੰ ਸਾਰੇ ਕੁਧਰਮ ਤੋਂ ਸ਼ੁਧ ਕਰੇ।”  ਕੀ ਤੁਸੀਂ ਉਸਦਾ ਸੱਦਾ ਕਬੂਲ ਕਰੋਗੇ?

ਜਦੋਂ ਤੁਸੀਂ ਯਿਸੂ ਕੋਲ ਆਉਂਦੇ ਹੋ ਤਾਂ ਤੁਸੀਂ ਮਾਫ਼ੀ ਅਤੇ ਅਜ਼ਾਦੀ ਪਾਓਗੇ। ਦੰਡ ਅਤੇ ਮਾਫ਼ੀ ਨਾ ਮਿਲਣ ਦੀ ਬਜਾਏ, ਤੁਹਾਡਾ ਦਿਲ ਪਿਆਰ ਅਤੇ ਦਯਾ ਨਾਲ ਭਰ ਜਾਵੇਗਾ। ਜਦੋਂ ਯਿਸੂ ਤੁਹਾਡੇ ਦਿਲ ਉਤੇ ਰਾਜ ਕਰੇਗਾ, ਤੁਸੀਂ ਆਪਣੇ ਵੈਰੀਆਂ ਨਾਲ ਪਿਆਰ ਕਰੋਗੇ। ਇਹ ਯਿਸੂ ਮਸੀਹ ਦੇ ਛੁਡਾਉਣ ਵਾਲੇ ਲਹੂ ਦੇ ਵਜੋਂ ਸੰਭਵ ਹੈ।

 

ਸਦੀਪਕ ਸ਼ਾਂਤੀ

ਇੱਕ ਮਸੀਹੀ ਵਜੋਂ, ਪਰਮੇਸ਼ਵਰ ਵਿੱਚ ਵਿਸ਼ਵਾਸ ਕਰਨਾ ਅਤੇ ਉਸਦੀ ਦੇਖਭਾਲ ਉਤੇ ਭਰੋਸੇ ਕਰਨਾ ਭੈਅ ਅਤੇ ਚਿੰਤਾਂ ਦਾ ਇਲਾਜ ਹੈ। ਨਾ ਬਦਲਣ ਵਾਲੇ ਪਰਮੇਸ਼ਵਰ, ਜਿਹੜਾ ਸਦਾ ਤੋਂ ਸਦਾ ਤੀਕਰ ਹੈ, ਉਤੇ ਭਰੋਸਾ ਕਰਨਾ ਕਿੰਨਾ ਸੁੱਖਦਾਯਕ ਹੈ। ਉਹ ਸਾਨੂੰ ਪਿਆਰ ਕਰਦਾ ਹੈ ਅਤੇ ਸਦਾ ਸਾਡੀ ਫ਼ਿਕਰ ਕਰੇਗਾ। ਫੇਰ ਚਿੰਤਾ ਅਤੇ ਫ਼ਿਕਰ ਕਿਉਂ ਕਰਦੇ ਹੋ? ਉਵੋਂ ਕਰਨਾ ਸਿਖੋ ਜਿਵੇਂ ਅਸੀਂ 1 ਪਤਰਸ 5:7 ਵਿੱਚ ਪੜ੍ਹਦੇ ਹਾਂ। “ਆਪਣੀ ਸਾਰੀ ਚਿੰਤਾ ਓਸ ਉਤੇ ਸੁੱਟ ਛੱਡ ਕਿਉ ਜੋ ਉਹ ਨੂੰ ਤੁਹਾਡਾ ਫ਼ਿਕਰ ਹੈ!” ਸਾਡੇ ਨਾਲ ਇੱਕ ਹੋਰ ਵਾਅਦਾ ਵੀ ਕੀਤਾ ਗਿਆ ਹੈ, “ਜਿਹੜਾ ਤੇਰੇ ਵਿਚ ਲਿਵਲੀਨ ਹੈ, ਤੂੰ ਉਹ ਦੀ ਪੂਰੀ ਸਾਂਤੀ ਨਾਲ ਰਾਖੀ ਕਰਦਾ ਹੈਂ ਇਸ ਲਈ ਉਹ ਦਾ ਭਰੋਸਾ ਤੇਰੇ ਉਤੇ ਹੈ।” (ਯਸਾਯਾਹ 26:3)

ਯਿਸੂ ਮਸੀਹ ਨੂੰ ਆਪਣੇ ਦਿਲ ਵਿੱਚ ਧਾਰਨ ਕਰਨ ਨਾਲ ਸ਼ਾਂਤੀ ਦੀ ਤੁਹਾਡੀ ਭਾਲ ਪੂਰੀ ਹੁੰਦੀ ਹੈ। ਉਹ ਤੁਹਾਨੂੰ ਸ਼ਾਂਤੀ ਅਤੇ ਅਰਾਮ ਦੇਵੇਗਾ ਜਿਹੜਾ ਉਸ ਉਤੇ ਭਰੋਸਾ ਕਰਨ ਨਾਲ ਹੀ ਮਿਲਦਾ ਹੈ। ਤੁਸੀਂ ਵੀ ਕਵਿ ਦੇ ਵਾਂਙੁ ਕਹੋਗੇ:

 

“ਮੈਂ ਇੱਕ ਸ਼ਾਂਤੀ ਜਾਣਦਾ ਹਾਂ, ਜਿੱਥੇ ਕਿਤੇ ਸ਼ਾਂਤੀ ਨਹੀਂ ਹੈ,

ਮੈਂ ਇੱਕ ਅਰਾਮ ਜਾਣਦਾ ਹਾਂ, ਜਿੱਥੇ ਜੰਗਲੀ ਵਾਹ ਵੱਗਦੀ ਹੈ,

ਇੱਕ ਪਵਿੱਤਰ ਸਥਾਨ, ਮਾਲਕ ਦੇ ਨਾਲ ਮੈਂ ਆਹਮੋ-ਸਾਹਮਣੇ ਹੋ ਸਕਦਾ ਹਾਂ।”

-ਰਾਲਫ ਸਪੈਲਡਿੰਗ ਕੁਸ਼ਮਨ

 

ਤੁਸੀਂ ਇਸ ਦੁਖੀ ਸੰਸਾਰ ਵਿੱਚ ਸ਼ਾਂਤੀ ਪਾ ਸਕਦੇ ਹੋ! ਯਿਸੂ ਦੇ ਲਈ ਆਪਣੇ ਦਿਲ ਦਾ ਬੂਹਾ ਖੋਲੋ – ਹੁਣੇ – ਅਤੇ ਇੱਕ ਦਿਨ ਉਹ ਤੁਹਾਡੇ ਲਈ ਸਵਰਗ ਦਾ ਬੂਹਾ ਖੋਲ ਦੇਵੇਗਾ, ਜਿੱਥੇ ਸਿੱਧ ਸ਼ਾਂਤੀ ਸਦਾ ਤੀਕਰ ਰਾਜ ਕਰੇਗੀ।

( punjabi ਪੰਜਾਬੀ )

ਸਾਡੇ ਨਾਲ ਸੰਪਰਕ ਕਰੋ

ਪਰਚਿਆਂ ਦਾ ਆਰਡਰ ਦਿਓ