ਉੱਤਰ ਤੁਹਾਡੇ ਲਈ

ਕੀ ਤੁਸੀਂ ਜਾਣਦੇ ਹੋ ਕਿ ਕੋਈ ਹੈ ਜੋ ਤੁਹਾਡੇ ਬਾਰੇ ਸਭ ਕੁਝ ਜਾਣਦਾ ਹੈ? ਯਿਸੂ, ਪਰਮੇਸ਼ਵਰ ਦਾ ਪੁੱਤਰ ਤੁਸੀਂ ਜੋ ਕੁਝ ਕੀਤਾ ਹੈ, ਸਭ ਜਾਣਦਾ ਹੈ। ਉਹ ਨੇ ਇਹ ਸੰਸਾਰ ਨੂੰ ਅਤੇ ਇਸ ਵਿੱਚ ਵਿਚਰਦੀ ਹਰ ਸ਼ੈਅ ਨੂੰ ਸਿਰਜਿਆ ਹੈ। ਉਹ ਭੂਤਕਾਲ, ਵਰਤਮਾਨ ਕਾਲ ਅਤੇ ਭਵਿੱਖ ਸਭ ਜਾਣਦਾ ਹੈ। ਉਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਤੁਹਾਨੂੰ ਪਾਪ ਤੋਂ ਬਚਾਉਣ ਲਈ ਇਸ ਸੰਸਾਰ ਵਿੱਚ ਆਇਆ। ਤੁਹਾਨੂੰ ਖੁਸ਼ੀ ਦੇਣ ਲਈ ਉਸ ਦੇ ਕੋਲ ਤੁਹਾਡੀ ਜ਼ਿੰਦਗੀ ਲਈ ਇੱਕ ਯੋਜਨਾ ਹੈ।

ਇੱਕ ਦਿਨ ਯਿਸੂ ਆਪਣੇ ਮਿੱਤਰਾਂ ਦੇ ਨਾਲ ਜਾ ਰਿਹਾ ਸੀ। ਉਹ ਸਾਮਰਿਯਾ ਨਾਮ ਦੇ ਇੱਕ ਪਿੰਡ ਕੋਲ ਪੁੱਜਿਆ। ਯਿਸੂ ਇੱਕ ਖੂਹ ਦੇ ਉਤੇ ਅਰਾਮ ਕਰਨ ਲਈ ਬੈਠ ਗਿਆ ਅਤੇ ਉਸ ਦੇ ਮਿੱਤਰ ਭੋਜਨ ਲੈਣ ਚਲੇ ਗਏ।

ਜਦੋਂ ਯਿਸੂ ਖੂਹ ਉਤੇ ਬੈਠਾ ਸੀ ਤਾਂ ਇੱਕ ਇਸਤਰੀ ਖੂਹ ਤੇ ਪਾਣੀ ਭਰਨ ਆਈ। ਯਿਸੂ ਨੇ ਉਸ ਨੂੰ ਪੁੱਛਿਆ ਕੀ ਤੂੰ ਮੈਨੂੰ ਪੀਣ ਲਈ ਪਾਣੀ ਦੇ ਸਕਦੀ ਹੈਂ?

ਪੂਰਾ ਸੰਦੇਸ਼: ਉੱਤਰ ਤੁਹਾਡੇ ਲਈ

ਇਸਤਰੀ ਬੜੀ ਹੈਰਾਨ ਹੋਈ, ਤੂੰ ਮੇਰੇ ਕੋਲੋਂ ਪਾਣੀ ਪੀਣ ਲਈ ਮੰਗਿਆ ਹੈ?” ਉਹ ਨੇ ਪੁੱਛਿਆ, “ਕੀ ਤੂੰ ਨਹੀਂ ਜਾਣਦਾ ਕਿ ਮੈਂ ਸਾਮਰੀ ਹਾਂ, ਯਹੂਦੀ ਤਾਂ ਸਾਡੇ ਨਾਲ ਕੋਈ ਵਾਸਤਾ ਨਹੀਂ ਰੱਖਦੇ?”

ਯਿਸੂ ਨੇ ਬੜੀ ਨਰਮਾਈ ਨਾਲ ਉੱਤਰ ਦਿੱਤਾ, ਜੇ ਤੂੰ ਪਰਮੇਸ਼ਵਰ ਨੂੰ ਜਾਣਦੀ ਅਤੇ ਇਹ ਵੀ ਕਿ ਉਹ ਕੌਣ ਹੈ ਜਿਸ ਦੇ ਨਾਲ ਤੂੰ ਗੱਲ ਕਰ ਰਹੀ ਹੈਂ ਤੇ ਤੂੰ ਮੇਰੇ ਕੋਲੋਂ ਮੰਗਦੀ ਤੇ ਮੈਂ ਤੈਨੂੰ ਅੰਮ੍ਰਿਤ ਜਲ ਦਿੰਦਾ। ਮੈਂ ਬੜੀ ਖੁਸ਼ੀ ਨਾਲ ਇੰਝ ਕਰਦਾ।”

ਇਸਤਰੀ ਨੇ ਬੜੀ ਹੈਰਾਨੀ ਨਾਲ ਉਸ ਨੂੰ ਵੇਖਿਆ। ‘ਮਹਾਰਾਜ’, ਇਹ ਖੂਹ ਤਾਂ ਬੜਾ ਡੂੰਘਾ ਹੈ ਅਤੇ ਤੁਹਾਡੇ ਕੋਲ ਤਾਂ ਪਾਣੀ ਕੱਢਣ ਲਈ ਕੋਈ ਭਾਂਡਾ ਵੀ ਨਹੀਂ ਹੈ, ਫੇਰ ਕਿਵੇਂ ਤੁਸੀਂ ਉਹ ਅੰਮ੍ਰਿਤ ਜਲ ਕੱਢੋਗੇ?

The woman running to town

ਯਿਸੂ ਨੇ ਉੱਤਰ ਦਿੱਤਾ, “ਹਰੇਕ ਜੋ ਇਸ ਖੂਹ ਦਾ ਜਲ ਪੀਂਦਾ ਹੈ ਉਹ ਫੇਰ ਤਿਹਾਇਆ ਹੋਵੇਗਾ। ਪਰ ਜੇ ਤੂੰ ਉਹ ਪਾਣੀ ਪੀਵੇਂ ਜਿਹੜਾ ਮੈਂ ਤੈਨੂੰ ਦੇ ਸਕਦਾ ਹਾਂ, ਤਾਂ ਫੇਰ ਕਦੇ ਪਿਆਸੀ ਨਾ ਹੋਵੇਂਗੀ।”

ਇਸਤਰੀ ਕਹਿਣ ਲੱਗੀ, ਮਹਾਰਾਜ, ਮੈਨੂੰ ਉਹ ਪਾਣੀ ਦਵੋ ਤਾਂ ਜੋ ਮੈਂ ਫੇਰ ਕਦੇ ਪਿਆਸੀ ਨਾ ਰਹਾਂ ਅਤੇ ਨਾ ਹੀ ਮੈਨੂੰ ਬਾਰ-ਬਾਰ ਇੱਥੇ ਪਾਣੀ ਭਰਨ ਆਉਣਾ ਪਵੇ।”

“ਜਾਹ, ਆਪਣੇ ਪਤੀ ਨੂੰ ਐਥੇ ਸੱਦ ਲਿਆ” ਯਿਸੂ ਨੇ ਕਿਹਾ।

“ਮੇਰਾ ਤਾਂ ਪਤੀ ਹੈ ਨਹੀਂ” ਇਸਤਰੀ ਨੇ ਉੱਤਰ ਦਿੱਤਾ।

“ਇਹ ਸੱਚ ਹੈ” ਯਿਸੂ ਨੇ ਆਖਿਆ। “ਤੂੰ ਪੰਜ ਪਤੀ ਕਰ ਚੁੱਕੀ ਹੈਂ ਅਤੇ ਜਿਹੜਾ ਹੁਣ ਤੇਰੇ ਨਾਲ ਹੈ ਉਹ ਵੀ ਤੇਰਾ ਪਤੀ ਨਹੀਂ।”

ਇਹ ਵਿਅਕਤੀ ਮੇਰੇ ਬਾਰੇ ਕਿਵੇਂ ਜਾਣਦਾ ਹੈ? ਉਹ ਬੜੀ ਹੈਰਾਨ ਹੋਈ, “ਮਹਾਰਾਜ, ਮੈਨੂੰ ਲੱਗਦਾ ਹੈ ਕਿ ਤੁਸੀਂ ਨਬੀ ਹੋ। ਮੇਰਾ ਇੱਕ ਸਵਾਲ ਹੈ, ਸਾਡੇ ਲੋਕਾਂ ਨੇ ਇਸ ਥਾਂ ਤੇ ਪਰਮੇਸ਼ਵਰ ਦੀ ਭਗਤੀ ਕੀਤੀ ਹੈ ਅਤੇ ਤੁਸੀਂ ਆਖਦੇ ਹੋ ਕਿ ਭਗਤੀ ਦੀ ਅਸਲ ਥਾਂ ਯਰੂਸ਼ਲਮ ਹੈ।”

ਯਿਸੂ ਨੇ ਉਸ ਨੂੰ ਆਖਿਆ, “ਇਹ ਮਹੱਤਵਪੂਰਣ ਨਹੀਂ ਹੈ ਕਿ ਅਸੀਂ ਕਿੱਥੇ ਭਗਤੀ ਕਰਦੇ ਹਾਂ। ਅੱਜ ਸੱਚੇ ਭਗਤ ਸਚਿਆਈ ਅਤੇ ਆਤਮਾ ਨਾਲ ਪਰਮੇਸ਼ਵਰ ਦੀ ਭਗਤੀ ਕਰ ਸਕਦੇ ਹਨ।

“ਮੈਂ ਜਾਣਦੀ ਹਾਂ ਕਿ ਉਹ ‘ਮਸੀਹਾ’ ਆਉਣ ਵਾਲਾ ਹੈ ਜੋ ‘ਖ੍ਰਿਸਟੁਸ’ ਦੇ ਨਾਮ ਤੋਂ ਜਾਣਿਆ ਜਾਂਦਾ ਹੈ।” ਇਸਤਰੀ ਨੇ ਕਿਹਾ, “ਅਤੇ ਜਦੋਂ ਉਹ ਆਵੇਗਾ ਤਾਂ ਸਾਨੂੰ ਸਭ ਕੁਝ ਸਮਝਾਵੇਗਾ।”

ਤੱਦ ਯਿਸੂ ਨੇ ਉਸ ਨੂੰ ਆਖਿਆ, “ਮੈਂ ਉਹ ਹੀ ਹਾਂ!”

ਇਸਤਰੀ ਆਪਣਾ ਘੜਾ ਛੱਡ ਕੇ ਨਗਰ ਨੂੰ ਗਈ ਅਤੇ ਆਪਣੇ ਲੋਕਾਂ ਨੂੰ ਕਹਿਣ ਲੱਗੀ, “ਚੱਲੋ, ਇੱਕ ਮਨੁੱਖ ਨੂੰ ਜਿਹ ਨੇ ਜੋ ਕੁਝ ਮੈਂ ਕੀਤਾ ਹੈ, ਸਭ ਮੈਨੂੰ ਦੱਸ ਦਿੱਤਾ ਹੈ! ਇਹ ਕਿਤੇ ਮਸੀਹ ਤਾਂ ਨਹੀਂ?”

ਤੱਦ ਨਗਰ ਦੇ ਲੋਕ ਯਿਸੂ ਕੋਲ ਆਏ। ਬਹੁਤ ਸਾਰੇ ਲੋਕਾਂ ਨੇ ਵਿਸ਼ਵਾਸ ਕੀਤਾ ਕਿ ਇਹ ਮਸੀਹ ਅਤੇ ਮੁਕਤੀਦਾਤਾ ਹੈ ਕਿਉਂਕਿ ਉਹ ਉਨਾਂ ਬਾਰੇ ਸਭ ਕੁਝ ਜਾਣਦਾ ਹੈ। ਇਸ ਘਟਨਾ ਬਾਰੇ ਤੁਸੀਂ ਯੂਹੰਨਾ ਦੀ ਇੰਜੀਲ 4:3-43 ਵਿੱਚ ਪੜ ਸਕਦੇ ਹੋ।

Jesus teaching the crowd

ਯਿਸੂ ਸਾਡੇ ਬਾਰੇ ਸਭ ਕੁਝ ਜਾਣਦਾ ਹੈ, ਚੰਗਾ ਅਤੇ ਮਾੜਾ ਦੋਵੇਂ। ਅਸੀਂ ਆਪਣੀ ਜ਼ਿੰਦਗੀ ਵਿੱਚ ਕੀਤੇ ਮਾੜੇ ਕੰਮਾਂ ਨੂੰ ਲੁਕਾਉਣਾ ਪਸੰਦ ਕਰਦੇ ਹਾਂ, ਪਰ ਮਸੀਹ ਕੋਲੋਂ ਉਨਾਂ ਨੂੰ ਲੁੱਕਾ ਨਹੀਂ ਸਕਦੇ। ਉਹ ਸਾਨੂੰ ਸਾਤੇ ਕੀਤੇ ਮਾੜੇ ਕੰਮਾਂ ਦੇ ਦੰਢ ਤੋਂ ਬਚਾਉਣ ਲਈ ਆਇਆ ਹੈ। ਉਹ ਸਾਡੇ ਮਨ ਦੇ ਭਾਰ ਨੂੰ ਦੂਰ ਕਰ ਸਕਦਾ ਹੈ ਅਤੇ ਸਾਨੂੰ ਸ਼ਾਂਤੀ ਦੇ ਸਕਦਾ ਹੈ।

 ਉਹ ਸਾਡੇ ਪਾਪਾਂ ਨੂੰ ਦੂਰ ਕਰਨ ਲਈ ਮਰਿਆ ਅਤੇ ਇਹ ਮੁਮਕਿਨ ਬਣਾਇਆ ਕਿ ਮਰਨ ਤੋਂ ਬਾਅਦ ਅਸੀਂ ਸਵਰਗ ਵਿੱਚ ਆਪਣਾ ਘਰ ਪਾ ਸਕੀਏ।

ਯਿਸੂ ਤੁਹਾਡੀਆਂ ਸਾਰੀਆਂ ਲੋੜਾਂ ਅਤੇ ਪ੍ਰਸ਼ਨਾਂ ਦਾ ਉੱਤਰ ਹੈ। ਉਹ ਤੁਹਾਡਾ ਮਿੱਤਰ ਬਣਨਾ ਚਾਹੁੰਦਾ ਹੈ। ਉਹ ਤੁਹਾਡੇ ਦਿਲ ਦੀ ਖਾਲੀ ਥਾਂ ਭਰਨੀ ਚਾਹੁੰਦਾ ਹੈ। ਉਹ ਤੁਹਾਡੇ ਦਿਲ ਦੇ ਭੈਅ ਅਤੇ ਬੇਚੈਨੀ ਨੂੰ ਸ਼ਾਂਤੀ ਅਤੇ ਅਰਾਮ ਨਾਲ ਬਦਲ ਸਕਦਾ ਹੈ।

ਯਿਸੂ ਆਖਦਾ ਹੈ, “ਮੇਰੇ ਕੋਲ ਆਓ....ਮੈਂ ਤੁਹਾਨੂੰ ਅਰਾਮ ਦਿਆਂਗਾ।” (ਮੱਤੀ 11:28) ਉਸ ਅੱਗੇ ਦੁਆ ਕਰੋ ਅਤੇ ਮੰਗੋ ਕਿ ਉਹ ਤੁਹਾਡੇ ਜੀਵਨ ਵਿੱਚ ਆਵੇ। ਜਦੋਂ ਤੁਸੀਂ ਵਿਸ਼ਵਾਸ ਨਾਲ ਇਸ ਮਹਾਨ ਪਰਮੇਸ਼ਵਰ ਨੂੰ ਸਵੀਕਾਰ ਕਰੋਗੇ ਤਾਂ ਉਹ ਤੁਹਾਡੇ ਦਿਲ ਵਿੱਚ ਆਵੇਗਾ। ਉਸ ਦੀ ਹਜ਼ੂਰੀ ਤੁਹਾਨੂੰ ਅਨੰਦ ਦੇਵੇਗੀ। ਉਹ ਤੁਹਾਨੂੰ ਸਮਰੱਥ ਅਤੇ ਜ਼ਿੰਦਗੀ ਦਾ ਮੰਤਵ ਦੇਵੇਗਾ। ਉਹ ਤੁਹਾਡੇ ਲਈ ਉੱਤਰ ਹੋਵੇਗਾ।

( punjabi ਪੰਜਾਬੀ )

ਸਾਡੇ ਨਾਲ ਸੰਪਰਕ ਕਰੋ

ਪਰਚਿਆਂ ਦਾ ਆਰਡਰ ਦਿਓ